Health is Wealth, Don't Compromise ~•~ Eat Right, Live Strong ~•~ Your Body Deserves the Best, Treat it Well ~•~ Fitness for Life, Not Just for Summer ~•~ A Healthy Tomorrow Begins Today ~•~ Stay Fit, Feel Young at Heart ~•~ Mind, Body, Spirit: Balance Them All for Health

Sunday, June 22, 2025

'ਯੋਗਾ ਹਰ ਇਨਸਾਨ ਲਈ ਲਾਹੇਵੰਦ'

ਪੀਐਚਸੀ ਘੜੂੰਆਂ ਤੇ ਅਧੀਨ ਸਿਹਤ ਸੰਸਥਾਵਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

ਘੜੂੰਆਂ, ਖਰੜ/

ਜਿਲ੍ਹਾ ਪ੍ਰਸ਼ਾਸ਼ਨ ਐਸ.ਏ.ਐਸ. ਨਗਰ ਅਤੇ ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀਐਚਸੀ ਘੜੂੰਆਂ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਅਗਵਾਈ ਵਿਚ ਬਲਾਕ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ, ਪ੍ਰਾਇਮਰੀ ਹੈਲਥ ਸੈਂਟਰ, ਆਮ ਆਦਮੀ ਕਲੀਨਿਕਾਂ, ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।

ਐਸਐਮਓ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਦੱਸਿਆ ਕਿ ਰੁਝੇਵੇਂ ਭਰੀ ਜੀਵਨ ਸ਼ੈਲੀ ਦੇ ਦੌਰ 'ਚ ਹਰ ਇਨਸਾਨ ਕਿਸੇ ਨਾ ਕਿਸੇ ਰੂਪ ਵਿਚ ਬਿਮਾਰ ਨਜ਼ਰ ਆ ਰਿਹਾ ਹੈ, ਅਜਿਹੇ ਵਿਚ ਯੋਗ ਹਰ ਮਨੁੱਖ ਲਈ ਲਾਹੇਵੰਦ ਹੈ। ਯੋਗ ਨਾਲ ਜਿਥੇ ਮਾਨਸਿਕ ਤਣਾਅ ਵਿਚ ਕਮੀ ਆਉਂਦੀ ਹੈ ਉਥੇ ਰੋਜ਼ਾਨਾ ਯੋਗਾ ਕਰਨ ਨਾਲ ਕਈ ਬਿਮਾਰੀਆਂ ਨਾਲ ਲੜਨ ਵਿੱਚ ਵੀ ਮਦਦ ਮਿਲਦੀ ਹੈ। ਅੱਜ ਜਿਸ ਤਰ੍ਹਾਂ ਲੋਕਾਂ ਵਿਚ ਸ਼ੂਗਰ, ਖੂਨ ਦਾ ਦਬਾਅ, ਦਿਲ ਦੀਆਂ ਬਿਮਾਰੀਆਂ, ਮੋਟਾਪਾ, ਸਰਵਾਇਕਲ, ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕਾਰਗਰ ਸਿੱਧ ਹੋ ਰਿਹਾ ਹੈ। 

ਅਪਣੇ ਸਾਰੇ ਦਿਨ ਵਿਚੋਂ ਕੁਝ ਸਮਾਂ ਯੋਗਾ ਨੂੰ ਦਿੱਤਾ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਕੇ ਨਿਰੋਗੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ। 

ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ, ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮੈਡੀਕਲ ਅਫ਼ਸਰ, ਆਯੂਰਵੈਦਿਕ ਮੈਡੀਕਲ ਅਫ਼ਸਰ, ਕਮਿਊਨਿਟੀ ਹੈਲਥ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰਾਂ, ਆਸ਼ਾ ਵਰਕਰਾਂ ਨੇ ਲੋਕਾਂ ਨੂੰ ਸੂਰਜ ਨਮਸਕਾਰ, ਸੁੱਖ ਆਸਨ, ਤਾੜ ਆਸਨ, ਧਨੁਰ ਆਸਨ ਸਮੇਤ ਵੱਖ-ਵੱਖ ਆਸਣ ਕਰਵਾਏ ਗਏ ਅਤੇ ਇਨ੍ਹਾਂ ਦੀ ਮਹੱਤਤਾ ਵੀ ਦੱਸੀ ਗਈ। ਉਨ੍ਹਾਂ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਰਾਹੀਂ ਸਰਕਾਰ ਵਲੋਂ ਯੋਗਾ ਨੂੰ ਲੱਖਾਂ ਲੋਕਾਂ ਵਿੱਚ ਉਤਸ਼ਾਹਿਤ ਕੀਤੇ ਜਾਣ ਬਾਰੇ ਵੀ ਜਾਣਕਾਰੀ ਦਿੱਤੀ।




No comments:

Post a Comment