Health is Wealth, Don't Compromise ~•~ Eat Right, Live Strong ~•~ Your Body Deserves the Best, Treat it Well ~•~ Fitness for Life, Not Just for Summer ~•~ A Healthy Tomorrow Begins Today ~•~ Stay Fit, Feel Young at Heart ~•~ Mind, Body, Spirit: Balance Them All for Health

Friday, May 23, 2025

ਮਾਨ ਸਰਕਾਰ ਵਲੋਂ ਸ਼ੁਰੂ ਕੀਤੇ “ਯੁੱਧ ਨਸਿ਼ਆਂ ਵਿਰੁੱਧ” ਸਮਾਜ ਨੂੰ ਇਕੱਠੇ ਹੋ ਕੇ ਲੜਣ ਦੀ ਲੋੜ : ਡਾ. ਚਰਨਜੀਤ ਸਿੰਘ


"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਰੈਲੀ ਕੱਢੀ

ਸਿਹਤ ਵਿਭਾਗ, ਨਗਰ ਪੰਚਾਇਤ, ਸਕੂਲ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਖਿਲਾਫ਼ ਹੰਭਲਾ ਮਾਰਨ ਦਾ ਅਹਿਦ ਲਿਆ

ਪੰਚਾਇਤਾਂ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ

ਖਰੜ/22-05-2025

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਕਰੂਲਾਪੁਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਹੱਥਾਂ ਵਿੱਚ ਬੈਨਰ ਤੇ ਤਖਤੀਆਂ ਫੜ੍ਹ ਕੇ ਨਸ਼ਿਆਂ ਵਿਰੁੱਧ ਰੈਲੀ ਵੀ ਕੱਢੀ ਗਈ।

ਡਾ. ਚਰਨਜੀਤ ਸਿੰਘ ਵਿਧਾਇਕ ਹਲਕਾ ਚਮਕੌਰ ਸਾਹਿਬ ਨੇ ਇਸ ਮੌਕੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਾਲ 2022 ਤੋਂ ਹੀ ਨਸਿ਼ਆਂ ਖਿਲਾਫ਼ ਲੜਾਈ ਲੜੀ ਜਾ ਰਹੀ ਸੀ, ਪਰੰਤੂ ਹੁਣ ਇਸ ਨੂੰ ਅੰਜ਼ਾਮ ਤੱਕ ਲੈ ਜਾਣ ਲਈ ਸਰਕਾਰ ਵਲੋਂ “ਯੁੱਧ ਨਸਿ਼ਆਂ ਵਿਰੁੱਧ” ਸ਼ੁਰੂ ਕੀਤਾ ਗਿਆ ਹੈ। ਨਸ਼ੇ ਸਮਾਜ ਦੀ ਬਿਮਾਰੀ ਹਨ, ਜਿਸ ਕਰਕੇ ਸਮਾਜ ਨੂੰ ਇਕੱਠੇ ਹੋ ਕੇ ਇਸ ਖਿਲਾਫ਼ ਲੜਣ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ ਹਰ ਇੱਕ ਨੂੰ ਕਸਮ ਖਾਣੀ ਪਵੇਗੀ ਕਿ ਨਾ ਮੈਂ ਨਸ਼ਾ ਕਰਾਂਗਾ ਅਤੇ ਨਾ ਕਰਨ ਦੇਵਾਂਗਾ। ਨਸ਼ੇ ਦੇ ਖਿਲਾਫ਼ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਅਤੇ ਪੁਲਿਸ ਉਪਰ ਹੁਣ ਕੋਈ ਸਿਆਸੀ ਦਬਾਅ ਨਹੀਂ, ਬਲਕਿ ਨਸ਼ਾ ਵੇਚਣ ਵਾਲਿਆਂ ਵਿਰੁਧ ਸਖਤ ਤੋਂ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਹੈ।

ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਾ ਪੜਾਈ ਕਰਨ, ਕਿਤਾਬਾਂ ਪੜਣ, ਖੇਡਾਂ ਅਤੇ ਕੁੱਝ ਬਣਨ ਦਾ ਹੋਣਾ ਚਾਹੀਦਾ, ਬਲਕਿ ਉਹ ਨਸ਼ਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਸਰੀਰ ਅਤੇ ਸਮਾਜ ਨੂੰ ਹੀ ਖਾ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਨਸ਼ੇ ਤੇ ਮਾੜੀ ਸੰਗਤ ਤੋਂ ਦੂਰ ਰੱਖਣ ਦੀ ਗੱਲ ਆਖੀ। ਮਾਨ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਸਭ ਤੋਂ ਵੱਧ 1800 ਕਰੋੜ ਰੁਪਏ ਦਾ ਬੱਜਟ ਰੱਖਿਆ ਹੈ। ਪੜਾਈ ਅਤੇ ਨਸ਼ੇ ਇਕੱਠੇ ਨਹੀਂ ਰਹਿਣ ਦੇਣੇ, ਜਿਸ ਕਰਕੇ ਸਰਕਾਰ ਦੀ ਕੋਸਿ਼ਸ਼ ਹੈ ਕਿ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣੇ। ਹਲਕਾ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਸਟੇਡੀਅਮ ਬਣੇ ਹਨ ਅਤੇ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਉਦਮ ਕੀਤੇ ਹਨ।

ਨਸ਼ਾ ਕਰਨ ਵਾਲੇ ਵਿਅਕਤੀ ਅਸਲ ਵਿਚ ਮਾਨਸਿਕ ਤੌਰ ਤੇ ਬਿਮਾਰ ਹਨ, ਜਿੰਨਾਂ ਨੂੰ ਹਸਪਤਾਲ ਪਹੁੰਚਾ ਕੇ ਇਲਾਜ ਕਰਵਾਉਣ ਦੀ ਲੋੜ ਹੈ। ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਸਰਕਾਰ ਦੇ ਟੋਲ ਫਰੀ ਨੰਬਰ 9779100200 ਉਪਰ ਇਤਲਾਹ ਦਿਓ, ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਵੇਚਣ ਵਾਲੇ ਵਿਰੁੱਧ ਪੁਲਿਸ ਸਖਤ ਐਕਸ਼ਨ ਲਵੇਗੀ।

ਸਿਹਤ ਵਿਭਾਗ ਦੇ ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਤੋਂ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਮਜ਼ਬੂਤ ਇਰਾਦੇ ਨਾਲ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਥੇ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀਆਂ ਦਾ ਓ.ਓ.ਏ.ਟੀ. ਕਲੀਨਿਕਾਂ ਵਿੱਚ ਮੁਫ਼ਤ ਦਵਾਈ ਦੇ ਕੇ ਅਤੇ ਕੌਂਸਲਿੰਗ ਕਰਕੇ ਇਲਾਜ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਦੇ ਮੁੜ ਵਸੇਬੇ ਲਈ ਮੋਹਾਲੀ ਦੇ ਸੈਕਟਰ 66 ਵਿਖੇ ਨਸ਼ਾ ਮੁਕਤੀ ਕੇਂਦਰ ਵਿੱਚ ਕਿੱਤਾ ਮੁਖੀ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ। ਇਸ ਨਾਲ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਆਤਮ ਨਿਰਭਰ ਬਣਨਗੇ ਅਤੇ ਸਮਾਜ ਦੀ ਮੁੱਖਧਾਰਾ ਦਾ ਹਿੱਸਾ ਬਣਨਗੇ। ਗੌਤਮ ਰਿਸ਼ੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਖੁਦ ਨਿਗਰਾਨੀ ਕਰਨ ਅਤੇ ਬਕਾਇਦਾ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ ਲਈ ਪਹਿਲਕਦਮੀ ਕਰਨ।

ਐਸ.ਐਚ.ਓ. ਘੜੂੰਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਨਸ਼ਾ ਮਾਫੀਆ ਜਾਂ ਤਸਕਰ ਪੰਜਾਬ ਦੀ ਜ਼ਮੀਨ 'ਤੇ ਬਖਸ਼ੇ ਨਹੀਂ ਜਾਣਗੇ। ਜਿੱਥੇ ਪਹਿਲਾਂ ਨਸੇ ਦੇ ਅੱਡਿਆਂ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਸੀ, ਅੱਜ ਉੱਥੇ ਬੁਲਡੋਜ਼ਰ ਚੱਲ ਰਹੇ ਹਨ। ਸਰਕਾਰ ਦਾ ਸੰਦੇਸ਼ ਬਿਲਕੁਲ ਸਾਫ ਹੈ-"ਜਾਂ ਤਾਂ ਨਸ਼ਾ ਛੱਡ ਦਿਓ, ਜਾ ਪੰਜਾਬ ਛੱਡ ਦਿਓ।" ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਬਾਹਰੋਂ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ, ਤਾਂ ਸਾਨੂੰ ਦੱਸੋ, ਅਸੀਂ ਤੁਰੰਤ ਕਾਰਵਾਈ ਕਰਾਂਗੇ। ਤੁਹਾਨੂੰ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਹੈ। ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ ਨੇ ਸਰਕਾਰ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਨੂੰ ਹਰ ਤਰੀਕੇ ਨਾਲ ਸਹਿਯੋਗ ਕਰਨ ਦੀ ਗੱਲ ਆਖੀ।

ਇਸ ਮੌਕੇ ਸਕੂਲ ਵਿਦਿਆਰਥੀਆਂ ਸਹਿਜੋਤ ਕੌਰ, ਜੈਸਮੀਨ ਕੌਰ, ਮਨਪ੍ਰੀਤ ਸਿੰਘ, ਰਵਨੀਤ ਕੌਰ, ਪ੍ਰਭਜੋਤ ਕੌਰ, ਸਹਿਜੋਤ ਕੌਰ ਵਲੋਂ ਨਸ਼ਿਆਂ ਵਿਰੁੱਧ ਗੀਤ, ਕਵਿਤਾਵਾਂ ਤੇ ਭਾਸ਼ਣ ਰਾਹੀ ਜਾਗਰੂਕ ਕੀਤਾ।

ਇਸ ਮੌਕੇ ਹਰਪ੍ਰੀਤ ਸਿੰਘ ਭੰਡਾਰੀ ਸੀਨੀਅਰ ਵਾਇਸ ਪ੍ਰਧਾਨ ਘੜੂੰਆਂ, ਸੁਖਜੀਤ ਕੌਰ ਮੀਤ ਪ੍ਰਧਾਨ, ਪ੍ਰਿੰਸੀਪਲ ਹਰਜੀਤ ਕੌਰ ਗਿੱਲ, ਡਾ. ਹਰਿੰਦਰ ਸਿੰਘ ਹੈਡ ਟੀਚਰ, ਸਿਹਤ ਵਿਭਾਗ ਤੋਂ ਗੌਤਮ ਰਿਸ਼ੀ ਤੇ ਕੁਲਜੀਤ ਸਿੰਘ, ਜਗਤਾਰ ਸਿੰਘ ਘੜੂੰਆਂ ਐਮ ਸੀ, ਨਰਿੰਦਰਜੀਤ ਸਿੰਘ ਐਮਸੀ, ਇੰਦਰਜੀਤ ਸਿੰਘ ਐਮ ਸੀ, ਸ਼ਮਸ਼ੇਰ ਸਿੰਘ ਐਮ ਸੀ, ਨਿਰਪਾਲ ਸਿੰਘ ਮੰਡੇਰ, ਇੰਸਪੈਕਟਰ ਕਰਮਜੀਤ ਸਿੰਘ ਲੌਂਗੀਆ, ਸਕੂਲ ਅਧਿਆਪਕ, ਪਿੰਡ ਦੇ ਮੋਹਤਬਰ ਵਿਅਕਤੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਸਿਹਤ ਵਿਭਾਗ, ਨਗਰ ਪੰਚਾਇਤ, ਸਕੂਲ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਖਿਲਾਫ਼ ਹੰਭਲਾ ਮਾਰਨ ਦਾ ਅਹਿਦ ਲਿਆ

ਪੰਚਾਇਤਾਂ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ : ਗੌਤਮ ਰਿਸ਼ੀ

ਖਰੜ/07-05-2025

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਨੂੰ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਘੜੂੰਆਂ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਨਗਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਭੰਡਾਰੀ, ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਤੋਂ ਡਾ. ਸਰੋਜ ਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਸਕੂਲ ਪ੍ਰਿੰਸੀਪਲ ਗੁਰਪਿੰਦਰ ਕੌਰ, ਪੁਲਿਸ ਦੇ ਐਸ.ਐਚ ਓ. ਬਲਵਿੰਦਰ ਸਿੰਘ, ਐਸ.ਐਮ.ਸੀ. ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ, ਡੇਰਾ ਬਾਬਾ ਜੱਗਾ ਕਮੇਟੀ ਦੇ ਪ੍ਰਧਾਨ ਸਵਰਨਜੀਤ ਤੇ ਹੋਰ ਪਤਵੰਤੇ ਹਾਜ਼ਰ ਹੋਏ। ਸਿਹਤ ਵਿਭਾਗ, ਨਗਰ ਪੰਚਾਇਤ, ਸਕੂਲ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਖਿਲਾਫ਼ ਹੰਭਲਾ ਮਾਰਨ ਦਾ ਅਹਿਦ ਲਿਆ ਗਿਆ।

ਸਿਹਤ ਵਿਭਾਗ ਤੋਂ ਮੈਡੀਕਲ ਅਫ਼ਸਰ ਡਾ. ਸਰੋਜ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਮਜ਼ਬੂਤ ਇਰਾਦੇ ਨਾਲ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਮੂਹ ਲੋਕਾਂ ਖਾਸਕਰ ਨੌਜਵਾਨਾਂ ਦੇ ਸਹਿਯੋਗ ਦੀ ਲੋੜ ਹੈ। ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿੱਚ ਪੰਚਾਇਤਾਂ ਦਾ ਮਹੱਤਵਪੂਰਨ ਰੋਲ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਅੱਜ ਇੱਕ ਗੰਭੀਰ ਚੁਣੌਤੀ ਬਣਿਆ ਹੋਇਆ ਹੈ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਇਸ ਮਾਨਸਿਕ ਸਮੱਸਿਆ ਤੋਂ ਬਚਾਉਣ ਲਈ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। 

ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਕਿਹਾ ਕਿ ਜਿਥੇ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀਆਂ ਦਾ ਓ.ਓ.ਏ.ਟੀ. ਕਲੀਨਿਕਾਂ ਵਿੱਚ ਮੁਫ਼ਤ ਦਵਾਈ ਦੇ ਕੇ ਅਤੇ ਕੌਂਸਲਿੰਗ ਕਰਕੇ ਇਲਾਜ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਦੇ ਮੁੜ ਵਸੇਬੇ ਲਈ ਮੋਹਾਲੀ ਦੇ ਸੈਕਟਰ 66 ਵਿਖੇ ਨਸ਼ਾ ਮੁਕਤੀ ਕੇਂਦਰ ਵਿੱਚ ਕਿੱਤਾ ਮੁਖੀ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ। ਇਸ ਨਾਲ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਆਤਮ ਨਿਰਭਰ ਬਣਨਗੇ ਅਤੇ ਸਮਾਜ ਦੀ ਮੁੱਖਧਾਰਾ ਦਾ ਹਿੱਸਾ ਬਣਨਗੇ।  

ਗੌਤਮ ਰਿਸ਼ੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਖੁਦ ਨਿਗਰਾਨੀ ਕਰਨ ਅਤੇ ਬਕਾਇਦਾ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ ਲਈ ਪਹਿਲਕਦਮੀ ਕਰਨ।

ਨਗਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਭੰਡਾਰੀ ਨੇ ਸਰਕਾਰ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਨੂੰ ਹਰ ਤਰੀਕੇ ਨਾਲ ਸਹਿਯੋਗ ਕਰਨ ਦੀ ਗੱਲ ਆਖੀ। 

ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਦੀ ਸਫਲ ਪੇਸ਼ਕਾਰੀ ਕੀਤੀ ਅਤੇ ਭਾਸ਼ਣ ਵੀ ਦਿੱਤੇ ਗਏ। ਬਾਅਦ ਵਿਚ ਵਿਦਿਆਰਥਣਾਂ ਵਲੋਂ ਹੱਥਾਂ ਵਿੱਚ ਬੈਨਰ ਤੇ ਤਖਤੀਆਂ ਫੜ੍ਹ ਕੇ ਜਾਗਰੂਕਤਾ ਰੈਲੀ ਕੱਢੀ ਗਈ। ਮੰਚ ਦਾ ਸੰਚਾਲਨ ਲੈਕਚਰਾਰ ਅੰਜੂ ਰਾਣੀ ਵਲੋਂ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ, ਪਿੰਡ ਦੇ ਮੋਹਤਬਰ ਵਿਅਕਤੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

ਪੰਜਾਬ ਸਰਕਾਰ ਦਾ ਡੇਂਗੂ ਜਾਗਰੂਕਤਾ ਰਾਹੀਂ ਇਸ ਸੀਜ਼ਨ ’ਚ ਕੇਸ 80 ਫ਼ੀਸਦੀ ਘੱਟ ਕਰਨ ਦਾ ਟੀਚਾ-ਡਾ. ਬਲਬੀਰ ਸਿੰਘ

ਮੋਹਾਲੀ ਦੇ ਫੇਸ 7 ਦੇ ਆਮ ਆਦਮੀ ਕਲੀਨਿਕ ਤੋਂ ਸ਼ੁਰੂ ਕੀਤੀ ‘ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ

ਕਿਹਾ, ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸੂਬੇ ਦੇ ਹਸਪਤਾਲਾਂ ਨੂੰ ਹੰਗਾਮੀ ਹਾਲਤਾਂ ਲਈ ਕੀਤਾ ਤਿਆਰ

ਦੇਸ਼ ਦੀਆਂ ਸੈਨਾਵਾਂ ਵੱਲੋਂ ਦਿੱਤੇ ਜਾ ਰਹੇ ਅਤਿਵਾਦ ਦੇ ਮੂੰਹ ਤੋੜ ਜੁਆਬ ਦਾ ਕੀਤਾ ਸਵਾਗਤ


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਮਈ:

ਪੰਜਾਬ ਤੇ ਸਿਹਤ  ਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਇਸ ਵਰ ਸੂਬੇ ’ਚੋੋਂ ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ ਰਾਹੀਂ ਪਿਛਲੇ ਸਾਲ ਨਾਲੋਂ 80 ਫ਼ੀਸਦੀ ਕੇਸ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ। ਪਿਛਲੇ ਸਾਲ ਇਨ੍ਹਾਂ ਕੋਸ਼ਿਸ਼ਾਂ ਸਦਕਾ ਡੇਂਗੂ ਮਾਮਲਿਆਂ ’ਚ 50 ਫ਼ੀਸ ਕਮੀ ਦਰਜ ਕੀਤੀ ਗਈ ਸੀ।

ਅੱਜ ਮੋਹਾਲੀ ਦੇ ਫ਼ੇਸ 7 ਦੇ ਆਮ ਆਦਮੀ ਕਲੀਨਿਕ ਤੋਂ ਨਰਸਿੰਗ ਵਿਦਿਆਰਥੀਆਂ, ਆਸ਼ਾ ਵਰਕਰਾਂ, ਬਹੁਮੰਤਵੀ ਸਿਹਤ ਵਰਕਰਾਂ, ਡਾਕਟਰਾਂ ਅਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਡੇਂਗੂ ਵਿਰੋਧੀ ਜਾਗਰੂਕਤਾ ਯਾਤਰਾ ‘ਹਰ ਸ਼ੁਕੱਰਵਾਰ ਡੇਂਗੂ ’ਤੇ ਵਾਰ’ ਸ਼ੁਰੂ ਕਰਨ ਪੁੱਜੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡੇਂਗੂ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਇਸ ਵਾਰ ਪੰਜਾਬ ਦੇ 20 ਲੱਖ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੀ ਬ੍ਰੀਡਿੰਗ ਦੀ ਪਛਾਣ ਅਤੇ ਉਸ ਨੂੰ ਖਤਮ ਕਰਨ ਦੇ ਤਰੀਕਿਆਂ ਨਾਲ ਜਾਣੂ ਕਰਵਾਉਣ ਦੀ ਸਿਖਲਾਈ ਦਿੱਤੀ ਗਈ ਹੈ, ਜਿਸ ਦਾ ਮੰਤਵ ਇਨ੍ਹਾਂ ਵਿਦਿਆਰਥੀਆਂ ਦੁਆਰਾ ਆਪਣੇ ਘਰਾਂ ਅਤੇ ਸਕੂਲਾਂ ਨੂੰ ਡੇਂਗੂ ਮੱਛਰ ਦੇ ਪੈਦਾ ਹੋਣ ਤੋਂ ਬਚਾਉਣਾ ਹੈ।


ਉੁਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ 1 ਲੱਖ ਦੇ ਕਰੀਬ ਮਾਨਵੀ ਸ਼ਕਤੀ ਰਾਹੀਂ ਡੇਂਗੂ ਬ੍ਰੀਡਿੰਗ ਰੋਕਣ ਲਈ ਸਰਵੇਖਣ ਮੁਹਿੰਮ ਦੀ ਤਿਆਰੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਖੜ੍ਹੇ ਅਤੇ ਸਾਫ਼ ਪਾਣੀ ਦਾ ਮੱਛਰ ਹੋਣ ਕਾਰਨ, ਸੂਬੇ ਦੇ ਲੋਕਾਂ ਨੂੰ ਹਰ ਹਫ਼ਤੇ ਆਪਣੇ ਕੂਲਰਾਂ, ਫਰਿੱਜ ਦੀਆਂ ਪਿਛਲੀਆਂ ਟ੍ਰੇਆਂ, ਪੁਰਾਣੇ ਟਾਇਰਾਂ, ਗਮਲਿਆਂ, ਪੰਛੀਆਂ ਨੂੰ ਪਿਲਾਉਣ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਖਾਲੀ ਕਰਨਾ ਚਾਹੀਦਾ ਹੈ, ਜਿਸ ਨਾਲ ਡੇਂਗੂ ਮੱਛਰ ਦਾ ਇੱਕ ਹਫ਼ਤੇ ’ਚ ਪ੍ਰਪੱਕ ਹੋਣ ਵਾਲਾ ਲਾਰਵਾ ਆਪਣੇ ਆਪ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ਼ੁਰੂਆਤੀ ਤੌਰ ’ਤੇ ਏਨੀ ਕੁ ਜ਼ਿੰਮੇਂਦਾਰੀ ਹੀ ਨਿਭਾਅ ਲਈਏ ਤਾਂ ਅਸੀਂ ਡੇਂਗੂ ਦੇ ਬੁਖਾਰ ਤੋਂ ਯਕੀਨੀ ਤੌਰ ’ਤੇ ਬਚ ਸਕਦੇ ਹਾਂ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਿਹਤ ਵਿਭਾਗ ਦੇ ਡਾਕਟਰਾਂ, ਪੈਰਾ ਮੈਡੀਕਲ ਵਰਕਰਾਂ, ਮਲਟੀ ਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਹਿਮ ਅੰਗ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਦੇਸ਼ ਦੀਆਂ ਸਰਹੱਦਾਂ ’ਤੇ ਲੜ ਰਹੇ ਵੀਰ ਜੁਆਨਾਂ ਵਾਂਗ ਲੋਕਾਂ ਦੀ ਉਨ੍ਹਾਂ ਦੇ ਘਰਾਂ ਅੰਦਰ ਹੀ ਮੌਜੂਦ ਡੇਂਗੂ ਦੁਸ਼ਮਣ ਤੋਂ ਰੱਖਿਆ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਜ਼ਿੰਮੇਂਵਾਰੀ ਤਨਦੇਹੀ ਨਾਲ ਨਿਭਾਅ ਲਈਏ ਤਾਂ ਡੇਂਗੂ ਕੇਸਾਂ ’ਚ ਕਮੀ ਲਿਆਉਣ ਦੇ ਨਾਲ-ਨਾਲ ਅਸੀਂ ਕੀਮਤੀ ਜਾਨਾਂ ਵੀ ਜਾਣ ਤੋਂ ਬਚਾਅ ਸਕਦੇ ਹਾਂ।

ਦੇਸ਼ ਦੇ ਮੌਜੂਦਾ ਹਾਲਾਤਾਂ ’ਚ ਦੇਸ਼ ਦੇ ਬਹਾਦਰ ਸੈਨਿਕਾਂ ਵੱਲੋਂ ਅਤਿਵਾਦ ਸਮਰਥਤ ਤਾਕਤਾਂ ਨੂੰ ਮੂੰਹ ਤੋੜ ਜੁਆਬ ਦੇਣ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ’ਚ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਸਪਤਾਲਾਂ ਨੂੰ ਤਿਆਰ ਕੀਤਾ ਗਿਆ ਹੈ ਅਤੇ ਮੈਡੀਕਲ ਸਟਾਫ਼ ਦੀ ਰਾਤਰੀ ਡਿਊਟੀ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੀਆਂ ਬਹਾਦਰ ਸੈਨਾਵਾਂ ਦੇਸ਼ ਅਤੇ ਪੰਜਾਬ ’ਤੇ ਹੋਣ ਵਾਲੇ ਡਰੋਨ ਹਮਲਿਆਂ ਨੂੰ ਹਵਾ ’ਚ ਹੀ ਬੇਅਸਰ ਕਰ ਰਹੀਆਂ ਹਨ, ਉਸ ਤਰ੍ਹਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਕਟਰ, ਪੈਰਾ ਮੈਡੀਕ ਅਤੇ ਹੋਰ ਸਟਾਫ਼ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨੂੰ ਸੰਭਾਲਣ ਲਈ ਪੂਰੀ ਦਿਆਨਤਦਾਰੀ ਨਾਲ ਡਿਊਟੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹਰ ਤਰ੍ਹਾਂ ਦੀ ਹਾਲਤ ਨਾਲ ਨਜਿੱਠਣ ਲਈ ਤਿਆਰ ਹੈ।

ਇਸ ਮੌਕੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ, ਐਸ ਡੀ ਐਮ ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਐਸ ਐਮ ਓ ਡਾ. ਪ੍ਰੀਤ ਕੰਵਲ, ਸਹਾਇਕ ਸਿਵਲ ਸਰਜਨ  ਡਾ. ਗਿਰਿਸ਼ ਡੋਗਰਾ, ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਡਾ. ਅਨਾਮਿਕਾ ਅਤੇ ਡਾ. ਹਰਮਨ ਬਰਾੜ ਅਤੇ ਵੱਡੀ ਗਿਣਤੀ ’ਚ ਨਰਸਿੰਗ ਵਿਦਿਆਰਥੀ, ਆਸ਼ਾ ਵਰਕਰ ਤੇ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਥਾਂਵਾਂ ’ਤੇ ਜਾ ਕੇ ਡੇਂਗੂ ਮੱਛਰ ਦੀ ਬ੍ਰੀਡਿੰਗ ਜਾਂਚੀ ਗਈ ਅਤੇ ਛਿੜਕਆ ਕੀਤਾ ਗਿਆ। ਲੋਕਾਂ ਨੂੰ ਡੇਂਗੂ ਮੱਛਰ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇਅ ਮਨਾਉਣ ਲਈ ਜਾਗਰੂਕ ਕੀਤਾ ਗਿਆ।

BIG BOOST TO ‘YUDH NASHEYAN VIRUDH’: NURSING COLLEGES OFFER THEIR SERVICES TO RAMP UP DE-ADDICTION FACILITIES IN PUNJAB

— Private Hospitals and Medical Colleges volunteered to establish more than 1200 beds for this mission

— Announces Financial Support and Policy Backing for Institutions willing to join mission


Chandigarh, May 14:

In a major boost to Punjab's ongoing fight against drug 'Yudh Nasheyan Virudh', the Nursing colleges and their affiliated hospitals across the state have offered fulsome support to the Punjab Government in enhancing de-addiction facilities across the state. As many as 42 Nursing Colleges have come forward on the Health and Family Welfare Minister Dr Balbir Singh's call to action giving impetus to the state's efforts to combat substance abuse.

The initiative aims to expand treatment infrastructure by encouraging private institutions to establish ‘Substance Use Disorder Treatment Centres at their premises through a structured Memorandum of Understanding (MoU).

During a virtual meeting chaired by Health Minister Balbir Singh, the participating institutions expressed their willingness to contribute by incorporating their available beds under this vital campaign to help bringing victims of substance abuse into the mainstream. Representatives of Private Nursing Colleges and their affiliated hospitals, as well as Private Hospitals participated in the meeting. Principal Secretary Health Kumar Rahul, Secretary Health-cum-nodal officer for the Anti-Drug Campaign Basant Garg, Director Health Dr Hitinder Kaur and Assistant Director Mental Health Dr Sandeep Bhola also attended the meeting.

Highlighting that Private Hospitals and Medical Colleges have also volunteered to establish over 1200 beds for this mission, the Health Minister also exhorted more such institutions to join Punjab Government’s fight against drugs by ramping up the de-addiction treatment facilities at their institutes.

The Punjab Government has proposed an attractive support system for institutions willing to join the mission. Eligible institutes will receive one-time infrastructure assistance of up to ₹20,000 per bed (subject to verification by the District De-addiction and Rehabilitation Society). Besides, this operational cost of ₹1,500 per bed per day, based on actual patient occupancy will also be reimbursed following the verification done by DDRS.

"This public-private partnership model ensures that quality de-addiction services reach more people without financial barriers," said Dr Balbir Singh. He emphasised that with Punjab currently having only limited number of de-addiction beds (both government and private), the state urgently needs more facilities to accommodate the growing number of individuals seeking help amidst the ongoing drive against drugs.

Highlighting the key responsibilities, the Health Minister said that participating institutions will be required to set up standardised treatment centres which should have air-conditioned wards, functional toilets, RO water, counselling rooms, multipurpose halls, and medical equipment, besides ensuring nutritious and hygenic meals and 24/7 staffing with qualified professionals, including doctors, counsellors, and support staff.  

Dr Balbir Singh said that Punjab Government has been fast-tracking the approval process to issue provisional licenses and regulatory approvals and permitting the use of official government logos for campaign branding.

Reiterating Chief Minister Bhagwant Mann’s vision of making Punjab a “Rangla Punjab” (Vibrant Punjab), Dr Balbir Singh stressed that nursing colleges have a pivotal role in rehabilitating addicts. “Your expertise in healthcare makes you natural allies in this battle. Together, we can restore lives and families,” he appealed.

ਪੰਜਾਬ ਦੀ ਮਾਨ ਸਰਕਾਰ ਪਿੰਡਾਂ ਦੇ ਸਿਹਤ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਵਚਨਬੱਧ: 12977 ਵਿਲੇਜ਼ ਹੈਲਥ ਕਮੇਟੀਆਂ, ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਦੇਣਗੀਆਂ ਸਹਿਯੋਗ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਮੁੜ-ਗਠਿਤ ਵਿਲੇਜ਼ ਹੈਲਥ ਸੈਨੀਟੇਸ਼ਨ ਅਤੇ ਪੋਸ਼ਣ ਕਮੇਟੀਆਂ ਦਾ ਉਦਘਾਟਨ 

ਸੂਬੇ ਭਰ ਦੇ ਸਿਵਲ ਸਰਜਨਾਂ ਦੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ 

ਚੰਡੀਗੜ੍ਹ, 13 ਮਈ

ਸਿਹਤ ਸੰਭਾਲ ਸੇਵਾਵਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸੂਬੇ ਭਰ ਵਿੱਚ ਮੁੜ-ਗਠਿਤ ਕੀਤੀਆਂ ਗਈਆਂ ਗ੍ਰਾਮ ਸਿਹਤ ਸੈਨੀਟੇਸ਼ਨ ਅਤੇ ਪੋਸ਼ਣ ਕਮੇਟੀਆਂ(ਵੀਐਚਐਸਐਨਸੀਜ਼) ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਕਮੇਟੀਆਂ ਨੂੰ ਵੈਕਟਰ ਬੋਰਨ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। 

ਜ਼ਿਕਰਯੋਗ ਹੈ ਕਿ 12,977 ਵੀਐਚਐਸਐਨਸੀਜ਼ ਦੇ 1 ਲੱਖ ਤੋਂ ਵੱਧ ਮੈਂਬਰਾਂ ਨੇ ਯੂ-ਟਿਊਬ ਲਿੰਕ ਰਾਹੀਂ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ, ਜੋ ਕਿ ਜਨਤਕ ਸਿਹਤ ਪ੍ਰਤੀ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਆਨਲਾਈਨ ਪ੍ਰੋਗਰਾਮ ਦੌਰਾਨ ਡਾ. ਬਲਬੀਰ ਸਿੰਘ ਨੇ ਮਾਨਸਾ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਅਤੇ ਬਠਿੰਡਾ ਸਮੇਤ ਛੇ ਜ਼ਿਲ੍ਹਿਆਂ ਦੀਆਂ ਕੁਝ ਚੋਣਵੀਆਂ ਵੀਐਚਐਸਐਨਸੀਜ਼ ਦੇ 100 ਤੋਂ ਵੱਧ ਮੈਂਬਰਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ।

ਮੌਜੂਦਾ ਸਿਹਤ ਮੁੱਦਿਆਂ ਨਾਲ ਨਜਿੱਠਣ ਵਿੱਚ ਵੀਐਚਐਸਐਨਸੀਜ਼ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਦਾ ਜਿੰਮਾ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਦੇ ਨਾਲ-ਨਾਲ ਦਸਤ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਬੰਧਨ 'ਤੇ ਧਿਆਨ ਕੇਂਦਰਿਤ ਕਰਨਾ ਹੈ।  ਉਨ੍ਹਾਂ ਦੱਸਿਆ ਕਿ ਸਾਰੀਆਂ ਆਸ਼ਾ ਵਰਕਰਾਂ ਨੂੰ "ਹਰ ਸ਼ੁਕਰਵਾਰ ਡੇਂਗੂ ਤੇ ਵਾਰ" ਮੁਹਿੰਮ ਦੇ ਹਿੱਸੇ ਵਜੋਂ ਮੱਛਰਾਂ ਦੇ ਲਾਰਵੇ ਦੀ ਪਛਾਣ ਸਬੰਧੀ ਸਿਖਲਾਈ ਦਿੱਤੀ ਗਈ ਹੈ, ਜਿਸਦਾ ਉਦੇਸ਼ ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਖੜ੍ਹੇ ਪਾਣੀ, ਜੋ ਮੱਛਰਾਂ ਦੇ ਪ੍ਰਜਨਨ ਦਾ ਕਾਰਨ ਬਣਦੇ ਹਨ, ਨੂੰ ਖਤਮ ਕਰਨਾ ਹੈ। ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਜੈਵਿਕ ਨਿਯੰਤਰਣ ਉਪਾਅ ਵਜੋਂ ਪਿੰਡ ਦੇ ਛੱਪੜਾਂ ਵਿੱਚ ਛੱਡਣ ਲਈ ਗੰਬੂਸੀਆ ਮੱਛੀਆਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡੇਂਗੂ ਦੀ ਜਾਂਚ ਹੁਣ ਸਾਰੇ ਆਮ ਆਦਮੀ ਕਲੀਨਿਕਾਂ (ਏਏਸੀ) 'ਤੇ ਮੁਫ਼ਤ ਹੈ ਅਤੇ ਡੇਂਗੂ ਬਿਮਾਰੀ ਦਾ ਪਤਾ ਲੱਗਣ 'ਤੇ ਲੋਕ ਕਿਸੇ ਵੀ ਸਰਕਾਰੀ ਸਹੂਲਤ ਤੋਂ ਮੁਫ਼ਤ ਇਲਾਜ ਪ੍ਰਾਪਤ ਕਰ ਸਕਦੇ ਹਨ।

ਵੈਕਟਰ ਬੋਰਨ ਬਿਮਾਰੀਆਂ ਦੇ ਪ੍ਰਬੰਧਨ ਤੋਂ ਇਲਾਵਾ ਸਿਹਤ ਮੰਤਰੀ ਨੇ ਗ੍ਰਾਮ ਰੱਖਿਆ ਕਮੇਟੀਆਂ ਦੀ ਮਦਦ ਨਾਲ ਪੀਣ ਲਈ ਸਾਫ਼ ਪਾਣੀ ਨੂੰ ਯਕੀਨੀ ਬਣਾਉਣ ਅਤੇ ਪਿੰਡਾਂ ਨੂੰ "ਨਸ਼ਾ ਮੁਕਤ" ਬਣਾਉਣ ਦੇ ਨਾਲ-ਨਾਲ ਨਸ਼ਾ ਤਸਕਰਾਂ ਵਿਰੁੱਧ ਮਿਲ ਕੇ ਕਾਰਵਾਈ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵੀਐਚਐਸਐਨਸੀ ਮੈਂਬਰਾਂ ਨਾਲ ਨਿਯਮਿਤ ਤੌਰ 'ਤੇ ਗੱਲਬਾਤ ਕਰਨਗੇ ਅਤੇ ਅਗਲੀ ਗੱਲਬਾਤ ਮਾਂ ਅਤੇ ਬੱਚੇ ਦੀ ਸਿਹਤ 'ਤੇ ਕੇਂਦਰਿਤ ਹੋਵੇਗੀ।

ਸੂਬੇ ਵਿੱਚ ਲੂ ਚੱਲਣ ਦੇ ਮੱਦੇਨਜ਼ਰ ਡਾ. ਬਲਬੀਰ ਸਿੰਘ ਨੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਲੋੜੀਂਦਾ ਪਾਣੀ ਪੀਣ, ਧੁੱਪ ਵਿੱਚ ਕੰਮ ਕਰਨ ਤੋਂ ਬਚਾਅ, ਢਿੱਲੇ ਸੂਤੀ ਕੱਪੜੇ ਪਹਿਨਣ ਅਤੇ ਲੂ ਲੱਗਣ ਦੇ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਛਾਂ ਵਾਲੀ ਥਾਂ 'ਤੇ ਜਾਣ ਲਈ ਕਿਹਾ ਹੈ। ਉਨ੍ਹਾਂ ਨੇ ਵਾਤਾਵਰਣ ਸੁਰੱਖਿਆ ਲਈ ਹੋਰ ਰੁੱਖ ਲਗਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਵੀਐਚਐਸਐਨਸੀਜ਼ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਚੰਗੀ ਕਾਰਗੁਜ਼ਾਰੀ ਵਾਲੀਆਂ ਕਮੇਟੀਆਂ ਨੂੰ ਗ੍ਰਾਂਟਾਂ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਉਪਰੰਤ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨਾਲ ਮੀਟਿੰਗ ਵਿੱਚ ਡਾ. ਬਲਬੀਰ ਸਿੰਘ ਨੇ ਜਨਤਕ ਸਿਹਤ ਸੰਭਾਲ ਸਹੂਲਤਾਂ ਪ੍ਰਤੀ ਉਸਾਰੂ ਪਹੁੰਚ 'ਤੇ ਜ਼ੋਰ ਦਿੱਤਾ। ਉਨ੍ਹਾਂ ਸਿਵਲ ਸਰਜਨਾਂ ਨੂੰ ਸਰਕਾਰੀ ਕੰਮ ਵਾਲੀ ਮਾਨਸਿਕਤਾ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਸਰਕਾਰੀ ਹਸਪਤਾਲਾਂ ਨੂੰ ਆਪਣੇ ਨਿੱਜੀ ਹਸਪਲਾਤ ਵਾਂਗ ਮੰਨਣ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ "ਪਲੇਸਬੋ ਇਫੈਕਟ" ਦੀ ਪ੍ਰਭਾਵਸ਼ੀਲਤਾ ਨੂੰ ਉਜਾਗਰ ਕਰਦਿਆਂ ਮਰੀਜ਼ਾਂ ਨਾਲ ਹਮਦਰਦੀ ਅਤੇ ਚੰਗੇ ਵਿਵਹਾਰ ਨਾਲ ਪੇਸ਼ ਆਉਣ ਲਈ ਕਿਹਾ। 

ਇਸ ਦੌਰਾਨ ਸਿਹਤ ਮੰਤਰੀ ਨੇ ਹਰੇਕ ਜ਼ਿਲ੍ਹੇ ਦੀਆਂ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ।

ਇਸ ਮੌਕੇ ਪੀਐਚਐਸਸੀ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ, ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ, ਮੈਂਬਰ ਪੰਜਾਬ ਵਿਕਾਸ ਕਮਿਸ਼ਨ ਅਨੁਰਾਗ ਕੁੰਡੂ, ਸਕੱਤਰ ਸਿਹਤ ਬਸੰਤ ਗਰਗ, ਵਿਸ਼ੇਸ਼ ਸਕੱਤਰ ਸਿਹਤ-ਕਮ-ਐਮਡੀ ਐਨਐਚਐਮ ਘਣਸ਼ਿਆਮ ਥੋਰੀ, ਐਮਡੀ ਪੀਐਚਐਸਸੀ ਅਮਿਤ ਤਲਵਾੜ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਜਸਮਿੰਦਰ, ਡਾਇਰੈਕਟਰ ਈਐਸਆਈ ਡਾ. ਜਸਪ੍ਰੀਤ ਕੌਰ, ਡਾਇਰੈਕਟਰ ਪੀਐਚਐਸਸੀ ਡਾ. ਅਨਿਲ ਗੋਇਲ ਸ਼ਾਮਲ ਸਨ।


ਵੱਖ-ਵੱਖ ਸਿਹਤ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਸਨਮਾਨਿਤ ਜ਼ਿਲ੍ਹੇ:

 — 2024-25 ਵਿੱਚ ਮਾਵਾਂ ਦੀ ਮੌਤ (ਐਮਐਮਆਰ) ਦਰ ਵਿੱਚ ਸਭ ਤੋਂ ਘੱਟ ਕਮੀ: ਰੋਪੜ (25)

— ਏਏਸੀਜ਼ ਵਿੱਚ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ: ਸੰਗਰੂਰ 

— ਵੈਕਟਰ ਬੋਰਨ ਰੋਗ ਨਿਯੰਤਰਣ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ: ਲੁਧਿਆਣਾ

— ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਅਤੇ ਗੈਰ-ਸੰਚਾਰੀ ਬਿਮਾਰੀਆਂ (ਐਨਟੀਪੀ) ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ (30+ ਸਕ੍ਰੀਨਿੰਗ): ਪਠਾਨਕੋਟ

— 100-ਦਿਨਾ ਟੀਬੀ ਮੁਹਿੰਮ ਵਿੱਚ ਸੰਵੇਦਨਸ਼ੀਲ ਸਮੂਹਾਂ ਦੀ ਸਭ ਤੋਂ ਵੱਧ ਸਕ੍ਰੀਨਿੰਗ: ਫਤਿਹਗੜ੍ਹ ਸਾਹਿਬ

— ਟੀਕਾਕਰਨ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ: ਹੁਸ਼ਿਆਰਪੁਰ

— ਐਨਪੀਸੀਬੀ ਸਕੂਲਾਂ ਵਿੱਚ ਐਨਕਾਂ ਦੀ ਮੁਫਤ ਵੰਡ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਜ਼ਿਲ੍ਹਾ: ਮਲੇਰਕੋਟਲਾ

— ਟਿਊਬੈਕਟੋਮੀ ਅਤੇ ਪੀਪੀਆਈਯੂਸੀਡੀ (ਪਰਿਵਾਰ ਨਿਯੋਜਨ) ਵਿੱਚ 100 ਫ਼ੀਸਦ ਸਫ਼ਲਤਾ: ਬਰਨਾਲਾ

— 2023-24 ਅਤੇ 2024-25 ਦੇ ਸਿਵਲ ਰਜਿਸਟ੍ਰੇਸ਼ਨ ਪ੍ਰਣਾਲੀ ਵਿੱਚ ਪੀ.ਸੀ. ਅਤੇ ਪੀ.ਐਨ.ਡੀ.ਟੀ. ਪ੍ਰੋਗਰਾਮ ਅਧੀਨ ਸਭ ਤੋਂ ਵੱਧ ਲਿੰਗ ਅਨੁਪਾਤ: ਕਪੂਰਥਲਾ (964)

PUNJAB BOLSTERS VILLAGE HEALTH NETWORK: 12977 VILLAGE HEALTH COMMITTEES JOIN HANDS TO SAVE PEOPLE FROM VECTOR-BORNE DISEASES AND FIGHT AGAINST DRUGS

— HEALTH MINISTER DR BALBIR SINGH INAUGURATES RECONSTITUTED VILLAGE HEALTH SANITATION AND NUTRITION COMMITTEES (VHSNCS)

— ALSO CHAIRS REVIEW MEETING OF CIVIL SURGEONS FROM ACROSS THE STATE

CHANDIGARH, May 13 : 

In a significant step towards strengthening healthcare at the grassroots level, Punjab Health and Family Welfare Minister Dr Balbir Singh on Tuesday, inaugurated the reconstituted Village Health Sanitation and Nutrition Committees (VHSNCs) across the state and exhorted these committees to work in tandem with the Government to save people from vector and water borne diseases and help in making Punjab a drug-free state. 

Notably, a remarkable turnout of over 1 lakh members from 12,977 VHSNCs participated in the inauguration program via a YouTube link, demonstrating their commitment to community health. 

During the virtual interaction, Dr Balbir Singh also directly engaged with over 100 members from selected VHSNCs from six districts including Mansa, Patiala, Sangrur, Fatehgarh Sahib, Gurdaspur, and Bathinda.

Emphasising the crucial role of VHSNCs in tackling prevalent health issues, Dr Balbir Singh said that key areas of focus included the prevention and control of vector-borne diseases like Dengue, Malaria, and Chikungunya, as well as addressing waterborne diseases like diarrhea. He informed that all the ASHA workers have been trained to identify mosquito larvae as part of the "Har Shukarvar Dengue Te Var" campaign, aimed at eliminating stagnant water – a breeding ground for mosquitoes— from in and around the houses. Health Department has also been providing Gambusia fish— as a biological control measure, to be released at village ponds, he said.

He highlighted that Dengue testing is now free at all Aam Aadmi Clinics (AACs) and in case of diagnosis of dengue disease people can avail free treatment from any government facility. 

Beyond vector-borne diseases, the Health Minister also addressed the importance of ensuring safe drinking water and creating "Nasha Mukt" (drug-free) villages with the help of Village Defence Committees, and the need for community vigilance against drug peddlers.

Dr. Balbir Singh said that he will be regularly interacting with the VHSNC members in the coming days and the next interaction will focus on Maternal and Child Health.

With the ongoing heatwave, Dr Balbir Singh provided essential guidelines, urging people to drink adequate water, avoid working in the sun, wear loose cotton clothes, and seek immediate shade for anyone showing signs of heatstroke. He also stressed the importance of planting more trees for environmental protection.

Recognising the valuable contributions of VHSNCs, the Health Minister announced that well-performing committees will be rewarded with grants and commendation certificates.

In a subsequent meeting with Civil Surgeons of all districts, Dr Balbir Singh emphasised a paradigm shift in the approach towards public healthcare facilities. He directed the Civil Surgeons to be proactive and to "own the hospitals just like their own," urging them to move away from a mere "government ownership" mentality. He stressed that these qualities should "percolate to the patient level," advocating for treating patients with empathy, care, and good behaviour, highlighting the positive "placebo effect" such an approach can create. 

Meanwhile, the Health Minister also took stock of the primary and secondary health services of each district.


On the occasion, Vice Chairman PHSC Maninderjit Singh Vicky, Principal Secretary Health Kumar Rahul, Member Punjab Development Commission Anurag Kundu,  Secretary Health Basant Garg, Special Secretary Health-cum-MD NHM Ghanshyam Thori, MD PHSC Amit Talwar, Director Health and Family Welfare Dr Hitinder Kaur, Director Family Welfare Dr Jasminder, Director ESI Dr Jaspreet Kaur, Director PHSC Dr Anil Goyal


DISTRICTS WITH OUTSTANDING PERFORMANCE IN VARIOUS HEALTH PROGRAMS HONOURED:

 — Lowest Maternal Mortality Rate (MMR) in 2024-25: Ropar (25)

 — Best Performing District in AACs: Sangrur

 — Best Performing District in Vector Borne Diseases Control: Ludhiana

 — Best Performing District in Integrated Disease Surveillance Programme (IDSP) and Non-Communicable Diseases (NCD) (30+ screening): Pathankot


 — Maximum Screening of Vulnerable Groups in 100-day TB Campaign: Fatehgarh Sahib

 — Best Performing District in Immunization: Hoshiarpur

 — Best Performing District in NPCB Free Distribution of Spectacles in Schools: Malerkotla

 — 100% Achievement in Tubectomy and PPIUCD (Family Planning): Barnala

 — Highest Sex Ratio of 964 under PC & PNDT program in Civil Registration System of 2023-24 and 2024-25: Kapurthala (964)