Health is Wealth, Don't Compromise ~•~ Eat Right, Live Strong ~•~ Your Body Deserves the Best, Treat it Well ~•~ Fitness for Life, Not Just for Summer ~•~ A Healthy Tomorrow Begins Today ~•~ Stay Fit, Feel Young at Heart ~•~ Mind, Body, Spirit: Balance Them All for Health

Tuesday, June 3, 2025

ਟੀ.ਬੀ. ਦੇ ਐਕਟਿਵ ਕੇਸ ਲੱਭਣ ਲਈ ਚੱਲੇਗੀ 100 ਦਿਨਾਂ ਮੁਹਿੰਮ

- ਸਰਵੇ ਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦੀ ਕੀਤੀ ਜਾਵੇਗੀ ਸ਼ਨਾਖਤ : ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ

- ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਵਿਖੇ ਕਮਿਊਨਿਟੀ ਹੈਲਥ ਅਫ਼ਸਰ, ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰਾਂ ਨੂੰ ਕਰਵਾਈ ਵਿਸ਼ੇਸ਼ ਟਰੇਨਿੰਗ


ਖਰੜ/02-06-2025
ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ ਦੀ ਅਗਵਾਈ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਵਿਖੇ ਬਲਾਕ ਦੇ ਸਮੂਹ ਕਮਿਊਨਿਟੀ ਹੈਲਥ ਅਫ਼ਸਰ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰਾਂ ਨੂੰ ਟੀ.ਬੀ. ਵਿਰੱੁਧ ਸ਼ੁਰੂ ਹੋਣ ਜਾ ਰਹੇ ਦੇਸ਼ ਵਿਆਪੀ 100-ਦਿਨਾਂ ਐਕਟਿਵ ਕੇਸ ਲੱਭਣ ਦੀ ਮੁਹਿੰਮ ਸਬੰਧੀ ਟਰੇਨਿੰਗ ਕਰਵਾਈ ਗਈ। ਇਹ ਮੁਹਿੰਮ ਰਾਸ਼ਟਰੀ ਟੀ.ਬੀ. (ਤਪਦਿਕ) ਖਾਤਮਾ ਪ੍ਰੋਗਰਾਮ (ਐਨ.ਟੀ.ਈ.ਪੀ.) ਤਹਿਤ ਚਲਾਈ ਜਾ ਰਹੀ ਹੈ।

ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮਕਸਦ ਟੀ.ਬੀ. ਹੋਣ ਦੇ ਸੰਭਾਵੀ ਹਾਈ-ਰਿਸਕ ਖੇਤਰ ਵਿੱਚ ਸਰਵੇ ਕਰਕੇ ਅਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦੀ ਸ਼ਨਾਖਤ ਕਰਨਾ ਹੈ, ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਇਲਾਜ਼ ਕਰਵਾ ਕੇ ਟੀ.ਬੀ. ਮੁਕਤ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਹ ਮੁਹਿੰਮ ਜੂਨ 2025 ਤੋਂ ਮਾਰਚ 2026 ਤੱਕ ਚੱਲੇਗੀ, ਜਿਸ ਵਿੱਚ ਮਾਸ ਮੀਡੀਆ ਤੇ ਸੂਚਨਾ ਵਿੰਗ ਦੇ ਜ਼ਰੀਏ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। 


ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਅਤੇ ਬਲਾਕ ਪੱਧਰ ਤੋਂ ਲੈ ਕੇ ਸ਼ਹਿਰੀ ਸਲੱਮ ਖੇਤਰ ਅਤੇ ਪਿੰਡ ਪੱਧਰ ਤੱਕ ਸਿਹਤ ਵਿਭਾਗ ਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀਆਂ ਟੀਮਾਂ ਸਰਵੇ ਕਰਕੇ ਸ਼ੱਕੀ ਮਰੀਜਾਂ ਦਾ ਡਾਟਾ ਇਕੱਤਰ ਕਰਨਗੀਆਂ ਅਤੇ ਇਸ ਨੂੰ ਵਿਭਾਗ ਦੀ ਪੋਰਟਲ ਉਪਰ ਅਪਡੇਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਮਰੀਜਾਂ ਦੇ ਬਲਗਮ ਦੇ ਟੈਸਟ ਸਿਹਤ ਕੇਂਦਰ ਉਤੇ ਭੇਜਕੇ ਸ਼ਨਾਖਤ ਕੀਤੀ ਜਾਵੇਗੀ।

ਸਮਾਜ ਸੇਵੀ ਸੰਸਥਾ ਡਬਲਿਊ.ਐਚ.ਪੀ. ਦੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਰਾਹੁਲ ਸ਼ਰਮਾ ਤੇ ਜਿਲ੍ਹਾ ਮੈਂਟਰ ਨਰਸ ਖੁਸ਼ਪ੍ਰੀਤ ਕੌਰ ਵਲੋਂ ਬੱਚਿਆਂ ਵਿੱਚ ਹੋਣ ਵਾਲੀ ਟੀ.ਬੀ. ਦੀ ਸ਼ਨਾਖਤ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜਨਮ ਤੋਂ 14 ਸਾਲ ਤੱਕ ਦੇ ਬੱਚੇ, ਜਿਨ੍ਹਾਂ ਦਾ ਵਜ਼ਨ ਨਾ ਵਧ ਰਿਹਾ ਹੋਵੇ, ਭੁੱਖ ਨਾ ਲੱਗਣਾ, ਸਰੀਰ ਉਤੇ ਗੰਢਾਂ ਬਣਨੀਆਂ, ਦੋ ਹਫ਼ਤਿਆਂ ਤੋਂ ਜ਼ਿਆਦਾ ਖਾਂਸੀ ਤੇ ਬੁਖਾਰ ਆ ਰਿਹਾ ਹੋਵੇ ਵਗੈਰਾ ਲੱਛਣ ਵਾਲੇ ਬੱਚਿਆਂ ਨੂੰ ਟੀHਬੀH ਹੋਣ ਦੇ ਲੱਛਣ ਹਨ। ਆਰ.ਬੀ.ਐਸ.ਕੇ. ਦੀਆਂ ਟੀਮਾਂ ਵਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇਗੀ।

ਟਰੇਨਿੰਗ ਮੌਕੇ ਡਾ. ਸਰੋਜ਼, ਆਰ.ਬੀ.ਐਸ.ਕੇ. ਟੀਮਾਂ, ਕਮਿਊਨਿਟੀ ਹੈਲਥ ਅਫ਼ਸਰ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਮੌਜੂਦ ਸਨ।


ਨਿਕਸ਼ੈ ਮਿੱਤਰ ਨਿਭਾ ਸਕਦੇ ਹਨ ਅਹਿਮ ਭੂਮਿਕਾ
ਟੀ.ਬੀ. ਦੇ ਮਰੀਜਾਂ ਨੂੰ 6 ਮਹੀਨੇ ਦੇ ਇਲਾਜ਼ ਦੌਰਾਨ ਹਰੇਕ ਮਹੀਨੇ ਰਾਸ਼ਨ ਦੀਆਂ ਕਿੱਟਾਂ ਸਮਾਜ ਸੇਵਾ ਵਜੋਂ ਦਿੱਤੀਆਂ ਜਾ ਰਹੀਆਂ ਹਨ। ਕੋਈ ਵੀ ਐਮ.ਐਲ.ਏ., ਐਮ.ਸੀ., ਸਰਪੰਚ-ਪੰਚ, ਬਿਜਨਸਮੈਨ ਜਾਂ ਸਮਾਜ ਸੇਵੀ ਸੰਸਥਾ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੀ ਹੈ। ਨਿਕਸ਼ੈ ਮਿੱਤਰ ਬਣਨ ਲਈ communitysupport.nikshay.in ਉਪਰ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।






No comments:

Post a Comment